ਹਨੀ ਦੇ ਬਾਪ ਮੀਹਾਂ ਸਿੰਘ ਨੇ ਜੰਗੀ ਪੱਧਰ ‘ਤੇ ਹਨੀ ਲਈ ਕੋਈ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ।
ਉਸ ਨੇ ਤੂਫ਼ਾਨੀ ਪੱਧਰ ‘ਤੇ ਰਿਸ਼ਤੇਦਾਰੀਆਂ ਵਿਚ ਅਤੇ ਜਾਣਕਾਰਾਂ ਕੋਲ਼ ਗੇੜੇ ਕੱਢਣੇ ਸ਼ੁਰੂ ਕਰ ਦਿੱਤੇ! ਪਰ ਰਿਸ਼ਤੇਦਾਰ ਅਤੇ ਜਾਣਕਾਰ ਮਿੱਤਰ ਗੱਲ ‘ਤੇ ਕੰਨ ਨਾ ਧਰਦੇ! ਖੇਹ ਖਰਾਬ ਕੀਤੀ ਕੁੜੀ ਨੂੰ, ਖ਼ਾਸ ਤੌਰ ‘ਤੇ ਜਿਸ ਬਾਰੇ ਇਤਨਾ ਧੂਤਕੜਾ ਉਠਿਆ ਹੋਵੇ ਅਤੇ ਪੁਲੀਸ ਕੇਸ ਬਣੇ ਹੋਣ, ਛੇਤੀ ਕੀਤੇ ਕੌਣ ਅਪਣਾਉਂਦਾ ਹੈ..? ਇਸ ਲਈ ਹਰ ਕੋਈ ਗੱਲੀਂ ਬਾਤੀਂ ਚਿੜੀ ਪੂੰਝਾ ਛੁਡਾ ਜਾਂਦਾ। ਜਦੋਂ ਉਹ ਆਪਣੇ ਸਾਢੂ ਬਖਤੌਰ ਕੋਲ਼ ਗਿਆ ਤਾਂ ਬਖਤੌਰ ਨੇ ਸਿੱਧੀ ਪੱਧਰੀ ਗੱਲ ਮੀਹਾਂ ਸਿੰਘ ਅੱਗੇ ਆਖ ਦਿੱਤੀ।
-"ਮੀਹਾਂ ਸਿਆਂ ਇਕ ਗੱਲ ਕਰਦੈਂ ਸਾਫ਼..! ਬਾਈ ਬਣਕੇ ਗੁੱਸਾ ਨਾ ਕਰੀਂ-!" ਬਖਤੌਰਾ ਸਿੱਧਾ-ਸਾਦਾ ਬੰਦਾ ਸੀ। ਸਿੱਧੀ ਗੱਲ ਦੀ ਸਿੱਧੀ ਸਲੋਟ ਸੁਣਾਈ ਕਰਨ ਵਾਲ਼ਾ!
-"ਗੁੱਸਾ ਕਾਹਦਾ ਕਰਨੈਂ ਬਖਤੌਰਿਆ..? ਜੋ ਕੁਛ ਆਪਣੇ ਪ੍ਰੀਵਾਰ ਦੇ ਮੂੰਹ ਨਾਲ਼ ਹੋਇਐ, ਸਾਰੀ ਦੁਨੀਆਂ ਨੂੰ