ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ।।
(ਰਹਿਤਨਾਮਾ)
ਸ਼ਾਮ ਦਾ ਵੇਲਾ ਸੀ!
ਦਿੱਲੀ ਇੰਦਰਾ ਗਾਂਧੀ ਏਅਰਪੋਰਟ 'ਤੇ ਤਖ਼ਤੂਪੁਰੇ ਦਾ ਮਾਘੀ ਮੇਲਾ ਲੱਗਿਆ ਨਜ਼ਰ ਆਉਂਦਾ ਸੀ। ਲੋਕ ਅੱਡੀਆਂ ਚੁੱਕ-ਚੁੱਕ ਕੇ ਆਪਣੇ ਆਉਣ ਵਾਲ਼ੇ ਰਿਸ਼ਤੇਦਾਰਾਂ, ਮਿੱਤਰਾਂ ਨੂੰ ਉਡੀਕ ਰਹੇ ਸਨ। ਬਾਹਰ ਆਉਣ ਵਾਲ਼ੇ ਗੇਟ 'ਤੇ ਲੋਕ ਇਕ ਤਰ੍ਹਾਂ ਨਾਲ਼ ਅੱਖਾਂ ਵਿਛਾਈ ਖੜ੍ਹੇ ਸਨ। ਆਉਣ ਵਾਲ਼ੇ ਸੱਜਣਾਂ ਦੀ ਉਡੀਕ ਵਿਚ ਅੰਤਾਂ ਦਾ ਹੁਲਾਸ ਅਤੇ ਨਜ਼ਾਰਾ ਸੀ। ਅੱਖਾਂ ਵੈਰਾਗ ਗਈਆਂ ਸਨ ਵਿਛੜੇ ਰਿਸ਼ਤੇਦਾਰਾਂ, ਮਿੱਤਰਾਂ ਨੂੰ ਤੱਕਣ ਲਈ! ਵਿਛੜੀਆਂ ਰੂਹਾਂ ਨੂੰ ਮਿਲਣ ਲਈ ਮਨ ਦੀ 'ਤਮੰਨਾਂ' ਹਾਬੜੀ ਪਈ ਸੀ! ਹਰ ਇਕ ਉਡੀਕਣ ਵਾਲ਼ੇ ਦੇ ਦਿਲ ਦੀ ਗਤੀ ਤੇਜ਼ ਸੀ ਅਤੇ ਨਜ਼ਰ ਦੂਰਬੀਨ ਬਣੀ ਹੋਈ ਸੀ। ਜਦੋਂ ਬਾਹਰ ਵਾਲ਼ੇ ਗੇਟ ਦਾ ਦਰਵਾਜਾ ਖੁੱਲ੍ਹਦਾ ਤਾਂ ਲੋਕ ਇਕ