ਕਲੀਨਿਕ ਵਿਚ ਬਿੱਲਾ ਘਾਊਂ-ਮਾਊਂ ਜਿਹਾ ਰਿਹਾ। ਉਸ ਦਾ ਮੂਡ ਬੜ ਹੀ ਖਰਾਬ ਸੀ। ਉਸ ਦਾ ਮੱਥਾ ਠਣਕ ਰਿਹਾ ਸੀ ਅਤੇ ਖੱਬੀ ਅੱਖ ਸਵੇਰ ਦੀ "ਫੜੱਕ-ਫੜੱਕ" ਫ਼ਰਕੀ ਜਾ ਰਹੀ ਸੀ। ਪਤਾ ਨਹੀਂ ਉਸ ਦਾ ਕਿਉਂ ਰੋਣ ਜਿਹੇ
ਨੂੰ ਦਿਲ ਕਰੀ ਜਾ ਰਿਹਾ ਸੀ? ਉਹ ਕਿਸੇ ਨਾਲ ਵੀ ਰੂਹ ਨਾਲ ਨਾ ਬੋਲਿਆ।
ਦੁਪਿਹਰੇ ਉਹ ਸੀਤਲ ਕੋਲ ਗਿਆ। ਪਰ ਦਿਲ ਨੂੰ ਅੱਚਵੀ ਜਿਹੀ ਲੱਗੀ ਹੋਣ ਕਾਰਨ ਕੋਈ ਫੋ਼ਕਾ ਬਹਾਨਾ ਮਾਰ ਕੇ ਆ ਗਿਆ। ਸੀਤਲ ਵੀ ਉਸ ਦੇ ਗੁੰਮ-ਸੁੰਮ ਹੋਣ 'ਤੇ ਹੈਰਾਨ ਸੀ। ਪਰ ਕੁਝ ਬੋਲੀ ਨਹੀਂ ਸੀ। ਪਰ ਉਹ ਸੁਆਲੀਆ ਜਿਹੀ ਜ਼ਰੂਰ ਬਣੀ ਬੈਠੀ ਰਹੀ ਸੀ।
ਬਿੱਲੇ ਦੇ ਖਿੱਲਰੇ ਮੂਡ ਵਿਚੋਂ ਉਹ ਕਾਰਨ ਨਹੀਂ ਲੱਭ ਸਕੀ ਸੀ। ਗੱਲ ਕਰਕੇ ਉਹ ਕੋਈ ਜ਼ਖਮ ਉਚੇੜਨਾ ਨਹੀਂ ਚਾਹੁੰਦੀ ਸੀ। ਕਿਉਂਕਿ ਬਿੱਲੇ ਨੇ ਉਸ ਤੋਂ ਕਦੇ ਕੋਈ ਗੱਲ ਨਹੀਂ ਛੁਪਾਈ ਸੀ। ਬਿੱਲਾ ਉਸ ਲਈ ਇਕ ਖੁੱਲ੍ਹੀ ਕਿਤਾਬ ਵਾਂਗ ਸੀ, ਜਾਂ ਇਕ ਸ਼ੀਸ਼ੇ ਵਾਂਗ! ਜਿਸ