Showing posts with label ਕਾਂਡ 16. Show all posts
Showing posts with label ਕਾਂਡ 16. Show all posts

ਤਰਕਸ਼ ਟੰਗਿਆ ਜੰਡ (ਕਾਂਡ 16)

ਬਿੱਲੇ ਨੇ ਜਰਮਨ ਨੂੰ ਤਿਆਰੀ ਖਿੱਚ ਲਈ।
ਹਣਿ ਉਹ ਬਿੱਖੜੇ ਪੈਂਡਿਆਂ 'ਤੇ ਤੁਰਨਾ ਕੁਝ ਕੁ ਸਿੱਖ ਗਿਆ ਸੀ। ਹਿੰਮਤੇ ਮਰਦਾਂ - ਮੱਦਦੇ ਖੁਦਾ ਦੀ ਧਾਰਨਾ ਉਸ ਨੇ ਧਾਰ ਲਈ ਸੀ। 'ਖਾਮੋਸ਼ੀ' ਨਾਲ ਗੱਲਾਂ ਕਰਨੀਆਂ ਉਸ ਨੇ ਸਿੱਖ ਲਈਆਂ ਸਨ। ਮੁਸੀਬਤਾਂ ਸੰਗ ਹਾਣੀ ਬਣ ਕੇ ਤੁਰਨ ਦੀ ਉਸ ਨੂੰ ਜਾਂਚ ਆ ਗਈ ਸੀ। ਮੁਸ਼ਕਿਲਾਂ ਨਾਲ ਦੋ ਹੱਥ ਕਰਨ ਦੀ ਉਸ ਨੂੰ ਗੇਝ ਪੈ ਗਈ ਸੀ। ਚਾਹੇ ਉਸ ਨੂੰ ਕੰਡਿਆਂ ਦਾ ਮੂੰਹ ਮੋੜਨ ਦੀ ਸੂਝ ਨਹੀਂ ਆਈ ਸੀ, ਪਰ ਦਰੱਖਤ 'ਤੇ ਚੜ੍ਹਨ ਦਾ ਡਰ ਉਸ ਅੰਦਰੋਂ ਮਰਨ ਲੱਗ ਪਿਆ ਸੀ।
ਜੋਗੀ ਨੇ ਬਿੱਲੇ ਨੂੰ ਇਕ ਏਜੰਟ ਨਾਲ ਮਿਲਾਇਆ।
ਸਾਰੇ ਉਸ ਨੂੰ "ਡਰਾਈਵਰ" ਆਖਦੇ ਸਨ। ਪਰ ਜੋਗੀ "ਡਰੈਵਰ" ਹੀ ਪੁਕਾਰ ਰਿਹਾ ਸੀ।
ਡਰਾਈਵਰ 'ਆਪਰੀਲੀਆ' ਵਿਚ ਰਹਿੰਦਾ ਸੀ। ਉਸ ਨਾਲ ਬਿੱਲੇ ਦੀ ਜਰਮਨ ਦੀ ਗੱਲ ਹੋਈ। ਬਾਰਾਂ ਸੌ ਯੂਰੋ ਵਿਚ ਸੌਦਾ ਮੁੱਕਿਆ।