Showing posts with label ਕਾਂਡ ਆਖਰੀ. Show all posts
Showing posts with label ਕਾਂਡ ਆਖਰੀ. Show all posts

ਤਰਕਸ਼ ਟੰਗਿਆ ਜੰਡ (ਕਾਂਡ ਆਖਰੀ)

ਇਸ ਜੇਲ੍ਹ ਵਿਚ ਇਕ ਨਵਾਂ ਹੀ ਪੰਜਾਬੀ ਮੁੰਡਾ ਆਇਆ। ਉਮਰ ਉਸ ਦੀ ਕੋਈ ਬਹੁਤੀ ਨਹੀਂ ਸੀ, ਪਰ ਦੇਖਣ-ਪਾਖਣ ਤੋਂ ਉਹ ਨਿਰਾ ਹੱਡੀਆਂ ਦੀ ਮੁੱਠ ਹੀ ਲੱਗਦਾ ਸੀ! ਨਾਂ ਉਸ ਦਾ ਹੁਸਿ਼ਆਰ ਸਿੰਘ ਸੀ। ਪਰ ਸਾਰੇ ਪੰਜਾਬੀ ਉਸ ਨੂੰ "ਵਿੱਕੀ" ਆਖਦੇ। ਵਿੱਕੀ ਮਾੜੀ-ਮਾੜੀ ਗੱਲ ਤੋਂ ਰੋਣ ਲੱਗ ਪੈਂਦਾ। ਪਰ ਗੱਲ ਕੋਈ ਨਾ ਦੱਸਦਾ। ਉਹ ਡਰਿਆਂ ਵਾਂਗ ਝਾਕਦਾ ਅਤੇ ਛੋਟੀ-ਛੋਟੀ ਗੱਲ ਤੋਂ 'ਥਰ-ਥਰ' ਕੰਬਣ ਲੱਗ ਪੈਂਦਾ। ਉਸ ਦੀਆਂ ਅੱਖਾਂ ਅੰਦਰ ਧਸੀਆਂ ਹੋਈਆਂ ਸਨ ਅਤੇ ਚਿਹਰਾ ਜ਼ਰਦ ਹੋਇਆ ਪਿਆ ਸੀ। ਸਿਰੋਂ ਉਹ ਘੋਨ-ਮੋਨ ਸੀ। ਉਸ ਦੇ ਦੱਸਣ ਅਨੁਸਾਰ ਏਜੰਟ ਉਹਨਾਂ ਦੇ ਵਾਲ ਕੱਟਦੇ ਨਹੀਂ, ਇਕ ਵੱਡੀ ਲਾਟ ਨਾਲ ਸਾੜ ਦਿੰਦੇ ਸਨ। ਜਾਂ ਫਿਰ ਧੂਣੀਂ ਲਾ ਕੇ, ਫੜ ਕੇ ਮੁੰਡਿਆਂ ਨੂੰ ਅੱਗ ਉਪਰ ਦੀ 'ਫੇਰ' ਦਿੰਦੇ ਸਨ! ਇਸ ਨਾਲ ਸਿਰ ਦੇ ਵਾਲ ਅਤੇ ਦਾਹੜੀ ਪੂਰੀ ਤਰ੍ਹਾਂ ਸੜ ਜਾਂਦੀ ਸੀ! ਕੱਟਣ ਦੀ ਲੋੜ ਨਹੀਂ ਪੈਂਦੀ ਸੀ। ਜੰਗਲੀ ਤਰੀਕਾ ਸੀ। ਸੜੇ ਵਾਲਾਂ ਵਿਚੋਂ ਅਜੀਬ ਜਿਹੀ ਬੂਅ ਆਉਂਦੀ ਸੀ। ਦਾਹੜੀ ਅਤੇ ਵਾਲਾਂ ਤੋਂ ਸੱਖਣੇ