Showing posts with label ਕਾਂਡ 4. Show all posts
Showing posts with label ਕਾਂਡ 4. Show all posts

ਤਰਕਸ਼ ਟੰਗਿਆ ਜੰਡ (ਕਾਂਡ 4)

ਬਿੱਲੇ ਦਾ ਡਾਕਟਰ ਭਜਨ ਕੋਲ ਵਧੀਆ ਦਿਲ ਲੱਗ ਗਿਆ ਸੀ।
ਭਜਨ ਬੜਾ ਹੀ ਕੂੰਨਾ ਇਨਸਾਨ ਸੀ। ਕਦੇ ਕਿਸੇ ਨੂੰ ਤੰਗ ਨਾ ਕਰਦਾ। ਬਿੱਲੇ ਦੇ ਪਿੰਡ ਦਾ ਮੁੰਡਾ ਬੱਬੂ ਵੀ ਭਜਨ ਕੋਲ ਡਾਕਟਰੀ ਸਿੱਖਦਾ ਸੀ। ਡਾਕਟਰ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਸਮਝਦਾ। ਘੂਰਨਾ ਤਾਂ ਉਸ ਨੂੰ ਆਉਂਦਾ ਹੀ ਨਹੀਂ ਸੀ। ਦੁਪਿਹਰ ਦੀ ਰੋਟੀ ਉਹਨਾਂ ਦੀ ਭਜਨ ਦੇ ਘਰੋਂ ਹੀ ਬਣ ਕੇ ਆਉਂਦੀ। ਰਾਤ ਨੂੰ ਉਹ ਪਿੰਡ ਆ ਜਾਂਦੇ।
-"ਬਿੱਲਿਆ!"
-"ਹਾਂ!"
-"ਇਕ ਗੱਲ ਪੁੱਛਾਂ?" ਇਕ ਦਿਨ ਇਕੱਠੇ ਪਿੰਡ ਜਾਂਦਿਆਂ ਬੱਬੂ ਨੇ ਗੱਲ ਤੋਰੀ। ਬੱਬੂ ਬਿੱਲੇ ਨਾਲੋਂ ਸਾਲ ਕੁ ਵੱਡਾ ਸੀ।
-"ਪੁੱਛ।"
-"ਕਦੇ ਆਸ਼ਕੀ ਮਾਸ਼ੂਕੀ ਕੀਤੀ ਐ?" ਬੱਬੂ ਨੇ ਪੁੱਛਿਆ ਤਾਂ ਬਿੱਲੇ ਦਾ ਮੂੰਹ ਲਾਲ ਹੋ ਗਿਆ।