Showing posts with label ਕਾਂਡ 9. Show all posts
Showing posts with label ਕਾਂਡ 9. Show all posts

ਤਰਕਸ਼ ਟੰਗਿਆ ਜੰਡ (ਕਾਂਡ 9)

ਬਿੱਲਾ, ਗੁਰਕੀਰਤ ਅਤੇ ਬਾਪੂ ਜੀ ਬਿੱਲੇ ਦੇ ਪਿੰਡ ਪਹੁੰਚ ਗਏ। ਦਿਨ ਛੁਪ ਗਿਆ ਸੀ।
ਬੇਬੇ, ਜੀਤ ਕੌਰ ਨੂੰ ਸਾਰੀ ਗੱਲ ਦੱਸੀ ਜਾ ਚੁੱਕੀ ਸੀ। ਉਹ ਵਾਰ-ਵਾਰ ਮਨ ਭਰਦੀ ਸੀ। ਮਿੰਦਰ ਅਤੇ ਕਿੰਦਰ ਵੀ ਨਾਨਾ ਜੀ ਦੇ ਨਾਲ ਲੱਗੀਆਂ ਬੈਠੀਆਂ ਸਨ। ਦਿਲੋਂ ਹਰਾਸੀਆਂ-ਹਰਾਸੀਆਂ ਹੋਈਆਂ। ਘੋਰ ਉਦਾਸ!
-"ਬਾਪੂ ਜੀ---!" ਜੀਤੋ ਨੇ ਪੱਲੇ ਨਾਲ ਅੱਖਾਂ ਪੂੰਝਦਿਆਂ ਕਿਹਾ।
-"ਬੋਲ ਧੀਏ---!"
ਉਹ ਬੜੇ ਹੀ ਸੰਖੇਪ ਬੋਲ ਰਹੇ ਸਨ।
-"ਪਹਿਲਾਂ ਸਿਰ ਦਾ ਸਾਈਂ ਦਗਾ ਦੇ ਕੇ ਜੱਗੋਂ ਤੁਰ ਗਿਆ-ਹੁਣ ਢਿੱਡ ਦੀ ਆਂਦਰ ਪ੍ਰਦੇਸਾਂ ਨੂੰ---!" ਬੇਬੇ ਤੋਂ ਗੱਲ ਪੂਰੀ ਨਹੀਂ ਹੋ ਸਕੀ ਸੀ।
-"ਭੈਣ ਮੇਰੀਏ---!" ਬਾਪੂ ਦੇ ਸਿਰ ਸੁੱਟਣ Ḕਤੇ ਗੱਲ ਗੁਰਕੀਰਤ ਨੇ ਆਪਣੇ ਹੱਥ ਲੈ ਲਈ।
-"ਕਈ ਵਾਰ ਵਕਤ ਹੀ ਕੁਛ ਅਜਿਹਾ ਹੁੰਦੈ-ਬੰਦੇ ਨੂੰ ਮਰਦੇ ਨੂੰ ਅੱਕ ਚੱਬਣਾ ਹੀ ਪੈਂਦੈ-ਪੂਰੇ ਪੰਜਾਬ ਦੀ ਕੀ ਦੁਰਗਤੀ ਹੋ ਰਹੀ ਐ-ਕਿਸਾਨ ਕਰਜੇ ਹੇਠ ਦੱਬੇ ਖੁਦਕਸ਼ੀਆਂ ਕਰ ਰਹੇ ਐ-ਕਾਂਗਰਸੀਆਂ ਦੀ ਤਾਂ ਗੱਲ ਛੱਡੋ-ਅਕਾਲੀ ਲੀਡਰ ਵੀ ਪੰਜਾਬ ਦੇ ਗਲ ਮਰਿਆ ਸੱਪ ਬਣ ਕੇ ਪਏ ਹੋਏ ਐ-ਮਰਨ ਦਾ ਕਿਸੇ ਨੂੰ ਕੋਈ